Wednesday, March 9, 2016

Must Read

Must Read....🙏🏻🙏🏻🙏🏻😭😭😭😭😭

KHATRI,BRAHMAN,SHUDAR,VAISH UPDESH CHAUHN VARNA KO SANJHA.....

EH JAAT PAAT DA BHED BHAAV GURU SAHIB NE KHATAM KARTA FER KYUN ASI ENNA CH PAYE HAAN KYUN SIKHI NU WAND RAHE HAAN
MAI TAKSAALI,MAI AKHAND KIRTANI,MAI NAAM DHAARI,MAI RAMGADIYA,MAI KHATRI,MAI LABHAANA,MAI MISSIONARY NAA WAANDO SIKHI NU AJ IK HOAN D LOR HAI...😭😭😭😭🙏🏻🙏🏻🙏🏻🙏🏻🙏🏻
ਗੁਰੂ ਦੀ ਕਰਮਾਤ ?

ਆਓ ਹੁਣ ਇਹ ਵੀ ਸਮਝੀਏ ਕੇ  ਜਿਹੜੀ ਕਾਰਾਮਾਤ ਗੁਰੂ ਸਾਹਿਬ ਤੇ ਉਸ ਦੇ ਸਿੱਖਾਂ ਨੇ ਇਸ ਧਰਤੀ ਤੇ ਆ ਕੇ ਕੀਤੀ ਉਹੋ ਜਿਹੀ ਕਰਮਾਤ ਕੋਈ ਹੋਰ ਨਹੀ ਕਰ ਸਕਿਆ ।

ਜਾਤਪਾਤ, ਊਚ ਨੀਚ ਤੇ ਭੇਦ ਭਾਵ ਨੂੰ ਖਤਮ ਕਰਨ ਵਾਲੀ ਕਾਰਾਮਾਤ । ਸਦੀਆਂ ਤੋ ਚਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਚੈਲੰਜ ਕਰਨਾ ,ਰਾਜਿਆਂ ਤੇ ਭਿਖਾਰੀਆਂ ਨੂੰ ਇਕ ਥਾਂ ਬਿਠਾਉਣਾ, ਮੁਰਦਿਆਂ ਤੇ ਦੁਰਕਾਰਿਆਂ ਨੂੰ ਬਾਦਸ਼ਾਹਾਂ ਵਾਲੀ ਜਿੰਦਗੀ ਬਖਸ਼ ਦੇਣੀ  ,ਕਰਦਾਂ ਵਾਲੇ ਹੱਥਾਂ ਚ ਸ਼ਮਸ਼ੀਰਾਂ ਦੇ ਕੇ ਜਬਰ ਜੁਲਮ ਦੇ ਖਿਲਾਫ ਖੜੇ ਕਰ ਦੇਣਾ,  ਮਨੁੱਖੀ ਹੱਕਾਂ ਦੀ ਖਾਤਿਰ ਤੱਤੀਆਂ ਤਵੀਆਂ  ਤੇ ਬੈਠਣਾ , ਉੱਬਲਦੀਆਂ  ਦੇਗਾਂ,ਸੀਸ ਧੜ ਨਾਲੋਂ ਅਲੱਗ ਕਰਵਾ ਲੈਣਾ,ਬੰਦ ਬੰਦ ਕਟਵਾਉਣੇ ਉਹ ਸਭ ਕਾਰਾਮਾਤ ਹੈ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕੀ ਐਸੀ ਕਾਰਾਮਾਤ ਤੁਹਾਨੂੰ ਕਿਤਿਓ ਲੱਭੇਗੀ ?

ਸੱਚ ਦੱਸਿਓ ਉਹ ਚਮਕੌਰ ਦੀ ਗੜੀ ਦੇ ਮਰਜੀਵੜਿਆਂ ਦੇ ਬੁਲੰਦ ਹੌਸਲੇ ਤੇ ਛੋਟੇ ਬੱਚਿਆਂ ਦਾ ਨੀਂਹਾਂ ਵਿਚ ਜਿਊਦੇ ਚਿਣੇ ਜਾਣਾ ਜਾਂ  ਫਿਰ ਬਾਬਾ ਬੰਦਾਂ ਸਿੰਘ ਬਹਾਦੁਰ ਦਾ ਉਹ ਬੱਚਾ ੫ ਸਾਲ ਦਾ ਜਿਸਦਾ ਕਲੇਜਾ ਕੱਢਿਆ ਜਾ ਰਿਹਾ, ਤੇ ਬਾਪ ਵੇਖ ਹੀ ਨਹੀ ਰਿਹਾ ਮੂੰਹ ਵਿਚ ਪੁਆ ਕੇ ਆਖਦਾ "ਤੇਰਾ ਭਾਣਾ ਮੀਠਾ ਲਾਗੇ" । ਕੀ ਐਸੇ ਮਰਦ ਦੀ ਕੀਤੀ ਕਰਾਮਾਤ ਤੁਹਾਨੂੰ ਕਿਤਿਓ ਲੱਭਣੀ ਹੈ ਜਾਂ ਫਿਰ ਰਣਜੀਤ ਸਿੰਘ ਦਾ ਉਹ  ਬਹਾਦੁਰ ਜਰਨੈਲ ਹਰੀ ਸਿੰਘ ਨਲੂਆ ਜਿੰਨੇ 936 ਸਾਲ ਪਿੱਛੋ ਕਾਬੁਲ ਨਾਲੋ ਤੋੜ ਕੇ ਪਿਸ਼ਾਵਰ ਨੂੰ ਫਿਰ ਪੰਜਾਬ ਨਾਲ ਜੋੜਿਆਂ । ਜਾਂ ਫਿਰ ਉਹ ਲੱਭ ਕੇ ਵਿਖਾਓ ਉਹ ਕਰਮਾਤ ਜਦੋ ਛੋਲਿਆਂ ਨੂੰ ਬਦਾਮ, ਪੱਤਿਆਂ  ਨੂੰ ਸਬਜ ਪੁਲਾਓ,ਥੋੜੇ ਨੁੰ ਸਵਾਇਆ  ਤੇ ਜੰਗਲਾਂ ਨੂੰ ਮਹਿਲ ਕਹਿ ਕੇ ਜਿੰਦਗੀ ਦਾ ਆਨੰਦ ਮਾਣਨਾ। ਉਸ ਬੱਚੇ ਨੂੰ ਕੀ ਆਖੋਗੇ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਅਤੇ ਸਰਕਾਰਾਂ ਵੱਲੋਂ  ਨਾਅਰੇ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਆਖ ਰਿਹਾ "ਪੰਜਾਬੀ ਸੂਬਾ ਜਿੰਦਾਬਾਦ"। ਕਾਸ਼ ਕਿਤੇ ਅਸੀ ਇਸ ਕਰਮਾਤ ਤੇ ਮਾਣ ਕਰ ਸਕੀਏ ।

ਗੁਰੂ ਦਾ ਸਿੱਖ ਗੁਰੂ ਦੇ ਪਿੱਛੇ ਤੁਰਦਾ ਹੈ ਤੇ ਉਸਨੂੰ ਇਹ ਵਿਸ਼ਵਾਸ਼ ਹੈ ਕੇ ਗੁਰੂ ਉਹ ਸੂਰਮਾ ਹੈ ਜਿਹੜਾ ਬਚਨਾਂ ਦਾ ਬਲੀ ਹੈ ਗੁਰ ਵਾਕ ਹੈ "ਸੂਰਬੀਰ ਬਚਨ ਕੇ ਬਲੀ" ਗੁਰੂ ਨੇ ਜੋ ਇਕ ਵਾਰ ਕਿਹਾ ਉਹ ਅਟੱਲ ਹੈ ਐਸਾ ਨਹੀ ਕੇ ਗੁਰੂ ਇਕ ਜਗ੍ਹਾ ਤਾਂ ਕਰਾਮਾਤ ਦਾ ਖੰਡਨ ਕਰ ਰਹੇ ਹਨਤੇ ਦੂਜੇ ਪਾਸੇ ਉਸ ਤੋ ਉਲਟ ਉਹੀ ਕੰਮ ਦੁਹਰਾ ਰਹੇ ਹਨ। "ਰਹਤ ਅਵਰ ਕਛੁ ਅਵਰ ਕਮਾਵਤ" ਵਾਲੀ ਗੱਲ ਗੁਰੂ ਵਿਚ ਨਹੀ ਸਗੋ ਸਾਡੇ ਵਰਗਿਆ  ਵਿਚ ਹੋ ਸਕਦੀ ਹੈ।

ਬ੍ਰਾਹਮਣਵਾਦੀ ਵਿਚਾਰਾਂ ਤੋ ਉੱਪਰ ਉੱਠ ਕੇ ਗੁਰਮਤਿ ਨੂੰ ਗ੍ਰਹਿਣ ਕਰੀਏ ਕਿਉ  ਪੰਜਾਬ ਵਿਚਲਾ ਪਾਖੰਡਵਾਦ  ਡੇਰੇਦਾਰੀ ਸਿਸਟਮ ਇਸੇ ਕਰਮਾਤੀ ਕਹਾਣੀਆਂ  ਦੇ  ਅਧਾਰ ਤੇ ਚੱਲ ਰਿਹਾ ਜਿਸ ਦਾ ਸ਼ਿਕਾਰ ਆਮ ਭੋਲੇ ਭਾਲੇ ਸਿੱਖ ਹੋ ਰਹੇ ਹਨ।

Waheguru ji ka khalsa
Waheguru ji ki fateh ji

KAR KIRPA TERE GUNN GAAWAN JATHA (NISHKAAM KIRTANI JATHA)

SAADH SANGAT JI IS GROUP WALON HAR 10DIN BAAD SANGTAAN DE GHARAAN ATEY GURDWARA SAHIB VICH SRI SUKHMANI SAHIB DE PAATH ATEY KIRTAN DI SEWA NISHKAAM KITI JAANDI HAI JO KOI V BOOKING KARAUNA CHAUN OH THALELY DITEY NUMBERS TE SAMPARK KARO JI.....
ENQUIRY:-9810924616,9958024009,9540234565,8527824312,9868540061
LIKE US ON-
* WWW.GURUGRANTHSAHIBJISEWASOCIETY.COM
* WWW.KARKIRPATEREGUNGAAWAN.WORDPRESS.COM
*
https://www.facebook.com/profile.php?id=400328879977565

No comments:

Post a Comment