ਗੁਰੂ ਨਾਨਕ ਦੇਵ ਜੀ ਬਾਰੇ ਜਿਨ੍ਹਾਂ ਲੋਕਾ ਨੂੰ ਰੱਖੜੀ ਦੇ ਸੰਬੰਧ ਵਿੱਚ ਵਹਿਮ ਹੈ ਉਹ ਇਸ ਪੋਸਟ ਨੂੰ ਜਰੂਰ ਪੜਿਉ----
ਆਮ ਤੌਰ ਤੇ ਕੁੱਝ ਸਰਾਰਤੀ ਲੋਕਾ ਨੇ ਸਾਡੇ ਵਿੱਚ ਇਹ ਰੀਤ ਪੈਂਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਭੈਣ ਬੇਬੇ ਨਾਨਕੀ ਜੀ ਨੇ ਰੱਖੜੀ ਬੰਨੀ ਸੀ । ਜੋ ਕਿ ਸਰਾਸਰ ਝੂਠ ਹੈ । ਇਹ ਅਫਵਾਹ ਕੇਵਲ ਇੱਕ ਫੋਟੋ ਦੁਆਰਾ ਫੈਲਾਈ ਗਈ ਸੀ ਤੇ ਜਾ ਰਹੀ ਹੈ ।
ਹੁਣ ਦੁਖਾਂਤ ਸਾਡੀ ਕੌਮ ਤੇ ਹੈ ਕਿ ਜਿਸ ਕੌਮ ਨੂੰ ਗੁਰੂ ਨੇ ਸਬਦੁ ਦੇ ਲੜ ਲਾਇਆ ਸੀ ਉਹ ਹੁਣ ਝੂਠੀਆਂ ਅਫਵਾਹਾਂ ਦੇ ਆਸਰੇ ਧਰਮ ਕਮਾਉਣ ਨੂੰ ਹੀ ਸਿੱਖੀ ਸਮਝ ਰਹੇ ਹਨ ।
ਜਿਸ ਗੁਰੂ ਦਾ ਫੁਰਮਾਨ ਹੈ
ਰਾਖਾ ਏਕੁ ਹਮਾਰਾ ਸੁਆਮੀ
ਸਗਲ ਘਟਾ ਕਾ ਅੰਤਰਜਾਮੀ ॥
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ ॥
ਪਰ ਅਕਲ ਦੇ ਅੰਨੇ ਲੋਕਾ ਨੇ ਇੱਕ ਮਮੂਲੀ ਧਾਗੇ ਨੂੰ ਹੀ ਰਾਖਾ ਸਮਝ ਛੱਡਿਆ ਜਿਸਦਾ ਖੁਦ ਦਾ ਪਤਾ ਨਹੀ ਕਦੋ ਟੁੱਟ ਜਾਵੇ ।
ਰੱਖੜੀ ਦਾ ਤਿਉਹਾਰ 1530 ਚ ਸੁਰੂ ਹੋਇਆ ਸੀ ਜਦੋਂ ਹਮਾਯੂੰ ਨੇ ਭਾਰਤ ਤੇ ਹਮਲਾ ਕੀਤਾ ਸੀ ਤਾ ਚਿਤੋੜਗੜ ਦੀ ਰਾਣੀ ਕਰਮਾਵਤੀ ਮਹਾਰਾਜਾ ਸਾਗਾਂ ਦੀ ਵਿਧਵਾ ਪਤਨੀ ਨੇ ਹਮਾਯੂੰ ਮੁਸਲਮਾਨ ਦੀਆ ਮਿਨਤਾ ਕੀਤੀਆ ਅਤੇ ਇੱਕ ਧਾਗਾ ਦੇ ਕਹਾ ਕਿ ਉਹ ਇੱਕ ਅਵਲਾ ਨਾਰੀ ਹੈ ਤੋ ਉਹ ਉਸਦੀ ਭੈਣ ਸਮਾਨ ਹੈ ।
ਫਿਰ ਹਮਾਯੂੰ ਨੇ ਹਮਲਾ ਨਹੀ ਕੀਤਾ ।
ਹੁਣ ਸੋਚੋ ਕਿ ਬੇਬੇ ਨਾਨਕੀ ਜੀ ਤਾ 1518 ਚ ਹੀ ਅਕਾਲ ਚਲਾਣਾ ਕਰ ਗਏ ਸੀ ਤੇ ਰੱਖੜੀ ਦਾ ਤਿਉਹਾਰ 1530 ਚ ਸੁਰੂ ਹੋਇਆ ਮਤਲਬ ਕਿ ਰੱਖੜੀ ਬੇਬੇ ਨਾਨਕੀ ਜੀ ਦੇ ਅਕਾਲ ਚਲਾਣੇ ਤੋ 12 ਸਾਲ ਬਾਅਦ ਚ ਸੁਰੂ ਹੋਈ ਸੀ ਤਾ ਫਿਰ ਬੇਬੇ ਨਾਨਕੀ ਜੀ ਨੇ ਗੁਰੂ ਨਾਨਕੁ ਸਾਹਿਬ ਜੀ ਦੇ ਰੱਖੜੀ ਕਿਵੇਂ ਬੰਣ ਦਿੱਤੀ ਜੋ ਕਿ ਸਰਾਸਰ ਝੂਠ ਹੈ ।
ਬਾਕੀ ਸਾਡਾ ਸਿੱਖਾਂ ਦਾ ਰੱਖੜੀ ਨਾਲ ਕੋਈ ਸੰਬੰਧ ਨਹੀ ਕੋਈ ਬੰਨੇ ਨਾ ਬੰਨੇ ਸਾਨੂੰ ਕੋਈ ਮਤਲਬ ਨਹੀ ਇੱਕ ਗੱਲ ਸਪੱਸ਼ਟ ਹੈ ਕਿ ਸਾਡਾ ਰਾਖਾ ਕੇਵਲ ਪਰਮਾਤਮਾ ਹੈ ।
KAR KIRPA TERE GUNN GAAWAN KIRTANI JATHA :-9810924616,9999414758,8527824312,9958024009,9868540061,9873643113
No comments:
Post a Comment